ਸੋਸ਼ਲ ਹਾਊਸਿੰਗ ਮੁੱਦਾ ਹੈ? ਜਾਣੋ ਕਿ ਸ਼ਿਕਾਇਤ ਕਿਵੇਂ ਕਰੀਏ।

ਹਰ ਕੋਈ ਇੱਕ ਰੱਖਿਅਤ ਅਤੇ ਸੁਰੱਖਿਅਤ ਘਰ ਦਾ ਹੱਕਦਾਰ ਹੈ। ਜੇਕਰ ਤੁਸੀਂ ਇੱਕ ਸੋਸ਼ਲ ਹਾਊਸਿੰਗ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਆਪਣੇ ਘਰ ਜਾਂ ਆਪਣੇ ਮਾਲਕ ਨੂੰ ਲੈ ਕੇ ਕੋਈ ਮੁੱਦਾ ਹੈ ਤਾਂ ਚੀਜ਼ਾਂ ਨੂੰ ਠੀਕ ਕਰਨ ਲਈ ਤਰੀਕੇ ਉਪਲਬਧ ਹਨ। 

ਇਹ ਵੈੱਬਸਾਈਟ ਕੇਵਲ ਇੰਗਲੈਂਡ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਲਈ ਹੈ। 

ਮੈਂ ਮੁੱਦੇ ਨੂੰ ਕਿਵੇਂ ਹੱਲ ਕਰਾਂ? 

ਮੁੱਦੇ ਨੂੰ ਹੱਲ ਕਰਨ ਲਈ, ਤੁਸੀਂ: 

  1. ਆਪਣੇ ਮਕਾਨ ਮਾਲਕ ਨੂੰ ਇਸ ਦੀ ਰਿਪੋਰਟ ਕਰ ਸਕਦੇ ਹੋ 
  1. ਆਪਣੇ ਮਾਲਕ ਨੂੰ ਸ਼ਿਕਾਇਤ ਕਰ ਸਕਦੇ ਹੋ 
  1. ਇਸ ਨੂੰ ਰਿਹਾਇਸ਼ ਸੰਬੰਧੀ ਲੋਕਪਾਲ ਤੱਕ ਪਹੁੰਚਾ ਸਕਦੇ ਹੋ 

ਤੁਸੀਂ ਬਹੁਤ ਸਾਰੇ ਮੁੱਦਿਆਂ ਲਈ ਇਹ ਕਦਮ ਉਠਾ ਸਕਦੇ ਹੋ, ਇਨ੍ਹਾਂ ਸਮੇਤ: 

  • ਉੱਲੀ ਲੱਗਣਾ ਜਾਂ ਸਿੱਲ੍ਹ ਹੋਣਾ 
  • ਘਟੀਆ ਇੰਸੂਲੇਸ਼ਨ 
  • ਟੁੱਟੇ ਹੋਏ ਦਰਵਾਜ਼ੇ ਜਾਂ ਖਿੜਕੀਆਂ 
  • ਪਾਈਪਾਂ ਦਾ ਲੀਕ ਹੋਣਾ 
  • ਹੋਰ ਮੁਰੰਮਤ 
  • ਸਮਾਜ-ਵਿਰੋਧੀ ਵਿਵਹਾਰ 
  • ਪਹੁੰਚ ਸੰਬੰਧੀ ਸਮੱਸਿਆਵਾਂ 
  • ਮਾਲਕ ਵਲੋਂ ਘਟੀਆ ਸਰਵਿਸ 

ਕਦਮ 1 – ਇਸ ਦੀ ਰਿਪੋਰਟ ਆਪਣੇ ਮਕਾਨ ਮਾਲਕ ਨੂੰ ਕਰੋ। 

ਮੁੱਦੇ ਬਾਰੇ ਆਪਣੇ ਮਕਾਨ ਮਾਲਕ ਨੂੰ ਰਿਪੋਰਟ ਕਰੋ। ਬਹੁਤ ਸਾਰੇ ਮਕਾਨ ਮਾਲਕਾਂ ਦੀ ਭਰਨ ਵਾਲੇ ਫ਼ਾਰਮ ਦੇ ਨਾਲ ਇੱਕ ਵੈੱਬਸਾਈਟ ਹੁੰਦੀ ਹੈ, ਇਸ ਦੇ ਨਾਲ-ਨਾਲ ਇੱਕ ਈਮੇਲ ਪਤਾ ਜਾਂ ਫ਼ੋਨ ਨੰਬਰ ਹੁੰਦਾ ਹੈ ਜਿਨ੍ਹਾਂ ਦੀ ਤੁਸੀਂ ਵਰਤੋਂ ਕਰ ਸਕਦੇ ਹੋ। 

ਜੇਕਰ ਤੁਸੀਂ ਕੌਂਸਲ ਹਾਊਸਿੰਗ ਵਿੱਚ ਰਹਿੰਦੇ ਹੋ, ਤਾਂ ਆਪਣੀ ਕੌਂਸਲ ਨਾਲ ਸੰਪਰਕ ਕਰੋ। ਜੇਕਰ ਤੁਸੀਂ ਹਾਊਸਿੰਗ ਐਸੋਸੀਏਸ਼ਨ ਦੇ ਘਰ ਵਿੱਚ ਰਹਿੰਦੇ ਹੋ, ਤਾਂ ਸੰਪਰਕ ਵਾਲੇ ਵੇਰਵਿਆਂ ਲਈ ਆਪਣੇ ਇਕਰਾਰਨਾਮੇ ਦੀ ਜਾਂਚ ਕਰੋ। 

ਕਦਮ – 2 ਆਪਣੇ ਮਕਾਨ ਮਾਲਕ ਨੂੰ ਸ਼ਿਕਾਇਤ ਕਰੋ 

ਜੇਕਰ ਤੁਸੀਂ ਮੁੱਦੇ ਬਾਰੇ ਰਿਪੋਰਟ ਕੀਤੀ ਹੈ ਅਤੇ ਇਹ ਹੱਲ ਨਹੀਂ ਹੋਇਆ ਹੈ ਜਾਂ ਤੁਸੀਂ ਇਸ ਤੋਂ ਖੁਸ਼ ਨਹੀਂ ਹੋ, ਤਾਂ ਆਪਣੇ ਮਕਾਨ ਮਾਲਕ ਨੂੰ ਸ਼ਿਕਾਇਤ ਕਰੋ। ਉਨ੍ਹਾਂ ਕੋਲ ਆਪਣੀਆਂ ਸ਼ਿਕਾਇਤਾਂ ਦੀ ਪ੍ਰਕਿਰਿਆ ਦਾ ਵਰਣਨ ਕਰਨ ਵਾਲੀ ਵੈੱਬਸਾਈਟ ਹੋਣੀ ਚਾਹੀਦੀ ਹੈ। 

ਮਕਾਨ ਮਾਲਕਾਂ ਨੂੰ ਤੁਹਾਡੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਮੱਸਿਆ ਬਾਰੇ ਦੱਸਣ ਜਾਂ ਸ਼ਿਕਾਇਤ ਕਰਨ ਲਈ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਸਜਾ ਨਹੀਂ ਦੇਣੀ ਚਾਹੀਦੀ। 

ਬਹੁਤ ਸਾਰੇ ਮਕਾਨ ਮਾਲਕਾਂ ਕੋਲ ਉਨ੍ਹਾਂ ਦੀਆਂ ਸ਼ਿਕਾਇਤਾਂ ‘ਤੇ ਪ੍ਰਕਿਰਿਆ ਕਰਨ ਦੀਆਂ 2 ਸਟੇਜਾਂ ਹੁੰਦੀਆਂ ਹਨ: 

  • ਸਟੇਜ 1: ਉਨ੍ਹਾਂ ਨੂੰ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ 10 ਕੰਮਕਾਜੀ ਦਿਨਾਂ ਅੰਦਰ ਜਵਾਬ ਦੇਣਾ ਲਾਜ਼ਮੀ ਹੁੰਦਾ ਹੈ। 
  • ਸਟੇਜ 2: ਜੇਕਰ ਸ਼ਿਕਾਇਤ ਸਟੇਜ਼ 2 ‘ਤੇ ਜਾਂਦੀ ਹੈ, ਤਾਂ ਉਨ੍ਹਾਂ ਨੂੰ 20 ਕੰਮਕਾਜੀ ਦਿਨਾਂ ਅੰਦਰ ਜਵਾਬ ਦੇਣਾ ਚਾਹੀਦਾ ਹੈ। 

ਇੱਕ ਪ੍ਰਭਾਵਸ਼ਾਲੀ ਸ਼ਿਕਾਇਤ ਕਰਨ ਦੇ ਤਰੀਕੇ ਬਾਰੇ ਜਾਣਨ ਬਾਰੇ ਹੋਰ ਪੜ੍ਹੋ। 

ਮਕਾਨ ਮਾਲਕ ਤੁਹਾਨੂੰ ਅੰਤਿਮ ਜਵਾਬ ਭੇਜਣਗੇ, ਜੋ ਇਹ ਵਰਣਨ ਕਰ ਸਕਦੇ ਹਨ ਕਿ ਉਹ ਚੀਜ਼ਾਂ ਠੀਕ ਕਰਨ ਲਈ ਕਿਵੇਂ ਯੋਜਨਾ ਬਣਾਉਂਦੇ ਹਨ। 

ਸਟੇਜ 3 – ਰਿਹਾਇਸ਼ੀ ਲੋਕਪਾਲ ਤੱਕ ਪਹੁੰਚ ਕਰੋ 

ਜੇਕਰ ਤੁਸੀਂ ਸ਼ਿਕਾਇਤ ਲਈ ਆਪਣੇ ਮਕਾਨ ਮਾਲਕ ਦੇ ਅੰਤਿਮ ਜਵਾਬ ਤੋਂ ਖੁਸ਼ ਨਹੀਂ ਹੋ, ਤਾਂ ਇਸ ਨੂੰ ਰਿਹਾਇਸ਼ੀ ਲੋਕਪਾਲ ਤੱਕ ਇਸ ਨੂੰ ਪਹੁੰਚਾਓ। ਉਹ ਵਰਤਣ ਲਈ ਸੁਤੰਤਰ ਹਨ, ਨਿਰਪੱਖ ਹਨ ਅਤੇ ਨਿਰਪੱਖਤਾ ਨਾਲ ਜਾਂਚ ਕਰਨਗੇ। 

ਤੁਸੀਂ ਇਹ ਵੀ ਕਰ ਸਕਦੇ ਹੋ: 

ਜਾਂਚ ਕਰਨ ਵਿੱਚ ਔਸਤਨ ਛੇ ਮਹੀਨੇ ਦਾ ਸਮਾਂ ਲੱਗਦਾ ਹੈ ਪਰ ਕੇਸ ਦੇ ਆਧਾਰ ‘ਤੇ ਇਹ ਤੇਜ਼ ਜਾਂ ਹੌਲੀ ਵੀ ਹੋ ਸਕਦਾ ਹੈ। ਲੋਕਪਾਲ ਤੱਥਾਂ ਦੀ ਜਾਂਚ ਕਰੇਗਾ ਅਤੇ ਪੂਰੀ ਤਰ੍ਹਾਂ ਜਾਂਚ ਕਰੇਗਾ। 

ਜਦੋਂ ਲੋਕਪਾਲ ਕਿਸੇ ਮਕਾਨ ਮਾਲਕ ਵਿਰੁੱਧ ਜਾਂਚ ਕਰਦਾ ਹੈ ਅਤੇ ਨਿਯਮ ਬਣਾਉਂਦਾ ਹੈ, ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ 6-8 ਹਫ਼ਤਿਆਂ ਅੰਦਰ ਕਾਰਵਾਈ ਕਰ ਰਹੇ ਹਨ। 

ਪਿਛਲੇ ਸਾਲ (ਅਪ੍ਰੈਲ 2022 ਤੋਂ ਮਾਰਚ 2023), ਲੋਕਪਾਲ ਨੇ ਮਕਾਨ ਮਾਲਕਾਂ ਨੂੰ ਵਸਨੀਕਾਂ ਨੂੰ ਮੁਆਵਜੇ ਵਜੋਂ £1 ਮਿਲੀਆਨ ਤੋਂ ਵੱਧ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ। 

ਕੀ ਹੋਰ ਮਦਦ ਚਾਹੀਦੀ ਹੈ? 

ਸਿਟੀਜ਼ਨਜ ਐਡਵਾਈਸ, ਸ਼ੈਲਟਰ ਅਤੇ ਹੋਰ ਸੁਝਾਅ ਸੰਸਥਾਵਾਂ ਅਦਾਲਤਾਂ ਵਿੱਚ ਤੁਹਾਡੇ ਮੁੱਦਿਆਂ ਨੂੰ ਉਠਾਉਣ ਦੇ ਤੁਹਾਡੇ ਅਧਿਕਾਰ ਸਮੇਤ, ਘਰ ਸੰਬੰਧੀ ਮੁੱਦਿਆਂ ਬਾਰੇ ਮੁਫ਼ਤ ਅਤੇ ਨਿਰਪੱਖ ਸੁਝਾਅ ਦੇਣ ਦੀ ਪੇਸ਼ਕਸ਼ ਕਰਦੇ ਹਨ। ਤੁਸੀਂ ਇਹ ਪਤਾ ਕਰਨ ਲਈ ਆਪਣੇ ਸਥਾਨਕ MP, ਕੌਂਸਲਰ, ਜਾਂ ਟੈਨੈਂਟਜ਼ ਪੈਨਲ ਨਾਲ ਸੰਪਰਕ ਕਰ ਸਕਦੇ ਹੋ ਕਿ ਕੀ ਉਹ ਮਦਦ ਕਰ ਸਕਦੇ ਹਨ। 

ਘਰ ਦੀਆਂ ਸਮੱਸਿਆਵਾਂ ਨਾਲ ਨਿਪਟਣਾ ਪ੍ਰੇਸ਼ਾਨੀ ਵਾਲਾ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ NHS ਮਾਨਸਿਕ ਸਿਹਤ ਸੇਵਾਵਾਂ ਨਾਲ ਸੰਪਰਕ ਕਰੋ ਜਾਂ ਮੈਂਟਲ ਹੈਲਥ ਚੈਰਿਟੀ ਨਾਲ ਗੱਲ ਕਰੋ। 

ਕੀ ਤੁਸੀਂ ਮੁਹਿੰਮ ਵਿੱਚ ਸਹਾਇਤਾ ਕਰ ਸਕਦੇ ਹੋ? 

ਤੁਸੀਂ ਹੋਰ ਨਾਗਰਿਕਾਂ ਦੀ ਮਦਦ ਕਰ ਸਕਦੇ ਹੋ ਕਿ ਮੁਹਿੰਮ ਟੂਲਕਿੱਟ ਵਿੱਚ ਦਿੱਤੇ ਸੋਸ਼ਲ ਮੀਡੀਆ ਦੀਆਂ ਪੋਸਟਾਂ, ਪੋਸਟਰਾਂ ਅਤੇ ਪਰਚਿਆਂ ਦੀ ਵਰਤੋਂ ਕਰਕੇ ਸ਼ਿਕਾਇਤ ਕਿਵੇਂ ਕਰਨੀ ਹੈ।